ਇਸੇ ਤਰ੍ਹਾਂ ਇੱਕ ਵਹਿਮ ਹੋ ਬਹੁਤ ਪ੍ਰਚਲਿਤ ਹੈ ਕਿ ਅੰਗਰੇਜ਼ੀ ਚ ਗੱਲਬਾਤ ਕਰਨ ਵਾਲਾ ਜਿਆਦਾ ਹੁਸ਼ਿਆਰ ਤੇ ਪੰਜਾਬੀ ਚ ਗੱਲਬਾਤ ਕਰਨ ਵਾਲਾ ਘੱਟ ਹੁਸ਼ਿਆਰ। ਜੇਕਰ ਮੈਂ ਖੁੱਲ ਕੇ ਕਿਹਾ ਤਾਂ ਪੰਜਾਬੀ ਚ ਗੱਲਬਾਤ ਕਰਨ ਵਾਲੇ ਨੂੰ ਤਾਂ ਨਲੈਕ ਹੀ ਸਮਝਿਆ ਜਾਂਦਾ ਹੈ।
ਇਸੇ ਲਈ ਜਦੋਂ ਪੰਜਾਬ ਵਿੱਚ ਕਿਸੇ ਵਿਅਕਤੀ ਨੇ ਆਪਣੇ ਆਪ ਨੂੰ ਪੜਿਆ ਲਿਖਿਆ ਦੱਸਣਾ ਹੋਵੇ ਤਾਂ ਉਹ ਚਾਰ ਅੱਖਰ ਅੰਗਰੇਜ਼ੀ ਭਾਸ਼ਾ ਦੇ ਬੋਲ ਕੇ ਦੱਸਦਾ ਹੈ ਕਿ ਮੈਂ ਪੜਿਆ ਲਿਖਿਆ ਹਾਂ ਜੀ। ਅਸੀ ਪੰਜਾਬੀ ਭਾਸ਼ਾ ਚ ਗੱਲ ਕਰਕੇ ਆਪਣੇ ਆਪ ਨੂੰ ਪੜਿਆ ਲਿਖਿਆ ਵੀ ਨਹੀਂ ਸਮਝਦੇ। ਇਹ ਤਾਂ ਹਾਲ ਹੋ ਗਿਆ ਹੈ ਮੇਰੇ ਪੰਜਾਬ ਦਾ।
ਇਹ ਲੇਖ (Article) ਪੜਨ ਤੋਂ ਬਾਅਦ ਤੁਸੀਂ ਆਪ ਵਿਚਾਰ ਕਰਓ ਕਿ ਤੁਹਾਡੀ ਸੋਚ ਸਹੀ ਜਾਂ ਗਲਤ ਸੀ।
ਦੁਨੀਆਂ ਦੀ ਕਿਸੇ ਵੀ ਭਾਸ਼ਾ ਦਾ ਇੱਕੋ ਕੰਮ ਹੁੰਦਾ ਕਿ "ਗੱਲਬਾਤ (Communication) ਸਥਾਪਿਤ ਕਰਨਾ"। ਇਸੇ ਤਰ੍ਹਾ ਪੰਜਾਬੀ ਅਤੇ ਅੰਗਰੇਜ਼ੀ ਸਿਰਫ ਗੱਲਬਾਤ ਕਰਨ ਦਾ ਸਾਧਨ ਹੀ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਪੰਜਾਬੀ ਚ ਗੱਲਬਾਤ ਕਰਨ ਵਾਲਾ ਘੱਟ ਹੁਸ਼ਿਆਰ ਹੈ ਤੇ ਅੰਗਰੇਜ਼ੀ ਵਿੱਚ ਗੱਲਬਾਤ ਕਰਨ ਵਾਲਾ ਜਿਆਦਾ ਹੁਸ਼ਿਆਰ।
ਅੰਗਰੇਜ਼ੀ ਭਾਸ਼ਾ ਨੂੰ ਅਸੀਂ ਜਿਆਦਾ ਵਧੀਆਂ ਕਿਉਂ ਮੰਨਣ ਲੱਗ ਗਏ?
ਅੰਗਰੇਜ਼ੀ ਭਾਸ਼ਾ ਜਿਆਦਾ ਵਧੀਆ ਹੈ ਤੇ ਪੰਜਾਬੀ ਘੱਟ ਇਹ ਵਿਚਾਰ ਦੀ ਜੜ੍ਹ ਅੱਜ ਤੋਂ 100-200 ਸਾਲ ਪਹਿਲਾਂ ਸਾਡੇ ਦਿਮਾਗਾਂ 'ਚ ਲੱਗੀ ਸੀ। ਜਦੋਂ ਸਾਡੇ ਬਜੁਰਗ ਅੰਗਰੇਜ਼ਾਂ ਦੇ ਗੁਲਾਮ ਸੀ ਤਾਂ ਉਹਨਾਂ ਨੇ ਅੰਗਰੇਜ਼ੀ ਭਾਸ਼ਾ ਨੂੰ ਵਧੀਆ ਮੰਨਣਾ ਸ਼ੁਰੂ ਕਰ ਦਿੱਤਾ। ਗੁਲਾਮੀ ਨੇ ਸਾਡੇ ਦਿਲ ਵਿੱਚ ਆਪਣੇ ਆਪ ਨੂੰ ਘਟੀਆ ਸਮਝਣਾ ਦਾ ਤੇ ਅੰਗਰੇਜ਼ਾਂ ਨੂੰ ਵਧੀਆਂ ਮੰਨਣ ਦਾ ਵਿਚਾਰ ਪੈਦਾ ਕਰ ਦਿੱਤਾ ਤੇ ਇਸ ਤਰ੍ਹਾਂ ਅਸੀਂ ਅੰਗਰੇਜ਼ੀ ਭਾਸ਼ਾ ਨੂੰ ਆਪਣੀ ਭਾਸ਼ਾ ਤੋਂ ਵਧੀਆਂ ਮੰਨਣ ਲੱਗ ਪਏ।
ਸਾਡੇ ਪੁਰਖੇ ਅੰਗਰੇਜ਼ੀ ਤੋ ਪ੍ਰਭਾਵਿਤ ਹੋਏ ਸੀ ਤੇ ਅੱਜ ਅਸੀ ਵੀ ਪ੍ਰਭਾਵਿਤ ਹਾਂ। ਇਸ ਤੋਂ ਇਲਾਵਾ ਅੰਗਰੇਜ਼ੀ ਬੋਲਣਾ ਅੱਜ ਫੈਸ਼ਨ ਵੀ ਬਣ ਗਿਆ ਹੈ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਨੌਕਰੀ ਦੇ ਮੌਕੇ ਜਿਆਦਾ ਵੀ ਹਨ। ਇਹ ਵੀ ਕਾਰਨ ਹੈ ਅੰਗਰੇਜ਼ੀ ਤੋਂ ਪ੍ਰਭਾਵਿਤ ਹੋਣ ਦਾ।
ਮੈਂ ਅੰਗਰੇਜ਼ੀ ਸਿੱਖਣ ਦੇ ਵਿਰੋਧ ਵਿੱਚ ਨਹੀਂ ਹਾਂ। ਪਰ ਜੇਕਰ ਅਸੀਂ ਅੰਗਰੇਜ਼ੀ ਪੰਜਾਬੀ ਭਾਸ਼ਾ ਨੂੰ ਛੱਡ ਕੇ ਸਿੱਖ ਰਹੇ ਤਾਂ ਇਹ ਬਹੁਤ ਗਲਤ ਕਰ ਰਹੇ ਹਾਂ।
ਅੱਜ ਦੇ ਸਮੇਂ ਜੇਕਰ ਕੋਈ ਵਿਅਕਤੀ ਭਾਰਤ ਵਿੱਚ ਰਹਿੰਦਾ ਹੈ ਤਾਂ ਉਸ ਵਿਅਕਤੀ ਨੂੰ ਆਪਣੀ ਲੋੜ ਦੇ ਹਿਸਾਬ ਨਾਲ ਹੇਠ ਲਿਖੇ ਅਨੁਸਾਰ ਭਾਸ਼ਾ ਆਉਣੀ ਵੀ ਚਾਹੀਦੀ ਹੈ।
- ਪੰਜਾਬ ਵਿੱਚ ਗੱਲਬਾਤ ਕਰਨ ਲਈ ਪੰਜਾਬੀ ਦੀ ਲੋੜ ਹੈ।
- ਪੰਜਾਬ ਤੋਂ ਬਾਹਰ ਭਾਰਤ ਵਿੱਚ ਗੱਲਬਾਤ ਕਰਨ ਲਈ ਹਿੰਦੀ ਦੀ ਲੋੜ ਹੈ।
- ਵਿਦੇਸ਼ (International-Level) 'ਚ ਗੱਲਬਾਤ ਕਰਨ ਲਈ ਅੰਗਰੇਜ਼ੀ ਦੀ ਲੋੜ ਹੈ ਕਿਉਂਕਿ ਅੰਗਰੇਜ਼ੀ ਭਾਸ਼ਾ ਇੰਟਰਨੈਸ਼ਨਲ ਲੈਵਲ ਤੇ ਬੋਲੀ ਜਾਂਦੀ ਹੈ।
ਅਸੀਂ ਮੰਨਦੇ ਹਾਂ ਕਿ ਜੇਕਰ ਸਾਡੇ ਬੱਚੇ ਅੰਗਰੇਜ਼ੀ ਮਾਧਿਅਮ ਵਿੱਚ ਪੜਨਗੇ ਤਾਂ ਉਹ ਜਿਆਦਾ ਪੜ-ਲਿਖ ਜਾਣਗੇ ਤੇ ਪੰਜਾਬੀ ਮਾਧਿਅਮ ਰਾਹੀਂ ਘੱਟ ਪੜੇ ਲਿਖੇ ਰਹਿ ਜਾਣਗੇ।
ਇਹੀ ਕਾਰਨ ਸੀ ਪੰਜਾਬ ਵਿੱਚ ਤਾਂ ਆਈਲੈਟਸ (IELTS) ਵੀ ਇੱਕ ਡਿਗਰੀ ਬਣ ਗਈ ਹੈ। ਇਹ ਧਾਰਨਾ ਸਾਡੀ ਗਲਤ ਹੈ ਜਿਸ ਬਾਰੇ ਮੈਂ ਅੱਗੇ ਗੱਲ ਕਰਾਂਗਾ ਤੇ ਕੁਝ ਉਦਾਹਰਾਨਾ ਆਪ ਅੱਗੇ ਪੇਸ਼ ਕਰਾਗਾਂ।
ਜਦੋਂ ਕਿ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ ਅਤੇ ਇਸ ਉੱਪਰ ਬਹੁਤ ਖੋਜ (Research) ਵੀ ਹੋਈ ਹੈ ਕਿ ਜੇਕਰ ਕੋਈ ਵੀ ਦੇਸ਼/ਕੌਮ/ਇਨਸਾਨ ਆਪਣੀ ਮਾਂ-ਬੋਲੀ 'ਚ ਪੜ੍ਹਦਾ ਲਿਖਦਾ ਹੈ ਤਾਂ ਉਸਦੇ ਜਿਆਦਾ ਤਰੱਕੀ ਕਰਨ ਦੀ ਸੰਭਾਵਨਾ ਹੁੰਦੀ ਹੈ ਜਦੋਂ ਕਿ ਵਿਦੇਸ਼ੀ ਭਾਸ਼ਾ ਵਿੱਚ ਪੜ੍ਹਨ ਲਿਖਣ ਨਾਲ ਕਾਫੀ ਨੁਕਸਾਨ ਵੀ ਹੁੰਦਾ ਹੈ।
ਅਸੀ ਹਨੇਰੇ ਵਿੱਚ ਜੀਅ ਰਹੇ ਹਾਂ ਤੇ ਇਸ ਬਾਰੇ ਕਦੇ ਕੋਈ ਗੱਲ ਵੀ ਨਹੀਂ ਕਰਦਾ। ਪਰ ਅੱਜ ਮੈਂ ਇਸ ਵਿਸ਼ੇ ਤੇ ਥੋੜਾ ਚਾਨਣਾ ਪਾਉਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰਾਗਾਂ।
1. ਡਾ. ਅਬਦੁਲ ਕਲਾਮ ਦੀ ਸੋਚ: ਭਾਰਤ ਦੇ ਰਾਸ਼ਟਪਤੀ ਡਾ. ਅਬਦੁਲ ਕਲਾਮ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਇੱਕ ਬੱਚੇ ਨੇ ਸਵਾਲ ਪੁੱਛਿਆ ਸੀ ਕਿ ਸਾਨੂੰ ਮਾ-ਬੋਲੀ ਵਿੱਚ ਪੜ੍ਹਨਾ ਚਾਹੀਦਾ ਹੈ ਜਾਂ ਵਿਦੇਸ਼ੀ ਭਾਸ਼ਾ ਦੇ ਵਿੱਚ। ਜਿਸ ਦੇ ਜੁਆਬ ਵਿੱਚ ਡਾ. ਅਬਦੁਲ ਕਲਾਮ ਜੀ ਨੇ ਕਿਹਾ ਸੀ ਕਿ
ਉਹਨਾਂ ਦੀ ਪ੍ਰਈਮਰੀ ਤੱਕ ਦੀ ਪੜ੍ਹਾਈ ਉਹਨਾਂ ਦੀ ਮਾਂ-ਬੋਲੀ ਵਿੱਚ ਹੋਈ ਸੀ ਜਿਸ ਕਾਰਨ ਹੋ ਇੱਕ ਸਾਇੰਸਦਾਨ ਬਣ ਗਏ ਜੇਕਰ ਅਜਿਹਾ ਨਾ ਹੁੰਦਾ ਤਾਂ ਅੱਜ ਉਹ ਇੱਕ ਮਾਮੂਲੀ ਜਿਹੇ ਇੰਜਨੀਅਰ ਹੋਣੇ ਸੀ ।
ਕਿਉਂਕਿ ਪ੍ਰਈਮਰੀ ਤੱਕ ਦੀ ਪੜਾਈ ਵਿੱਚ ਉਹਨਾਂ ਨੂੰ ਉਹਨਾਂ ਦੀ ਮਾਂ-ਬੋਲੀ ਚ ਪੜ੍ਹਾਇਆ ਗਿਆ ਸੀ ਜਿਸ ਕਾਰਨ ਉਹਨਾਂ ਨੂੰ ਸਾਰੇ ਵਿਸ਼ੇ ਚੰਗੀ ਤਰ੍ਹਾ ਸਮਝ ਆ ਗਏ ਸੀ।
2. ਇਤਹਾਸ: ਪੁਰਾਣੇ ਸਮੇਂ ਵਿੱਚ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਚਲੋਂ ਮੈਂ ਇੰਨਾ ਵੀ ਪਿੱਛੇ ਨਹੀਂ ਜਾਂਦਾ ਤਾਂ ਤੁਹਾਡੇ ਸਾਹਮਣੇ ਕੁਝ ਪੁਰਾਣੇ ਆਰਥਿਕ ਅੰਕੜੇ ਪੇਸ਼ ਕਰਦਾ ਹਾਂ:
- 1947 'ਚ ਇੱਕ ਡਾਲਰ = 03 ਰੁਪਏ 30 ਪੈਸੇ
- 1966 'ਚ ਇੱਕ ਡਾਲਰ = 07 ਰੁਪਏ 50 ਪੈਸੇ
- 1980 'ਚ ਇੱਕ ਡਾਲਰ = 07 ਰੁਪਏ 86 ਪੈਸੇ
- 2026 'ਚ ਇੱਕ ਡਾਲਰ = 93 ਰਪਏ 09 ਪੈਸੇ (ਲ਼ੇਖ ਲਿਖਣ ਤੱਕ ਦੀ ਤਰੀਕ ਤੱਕ)
ਅੱਜ ਤੋਂ 500-600 ਸਾਲ ਪਹਿਲਾਂ ਜਦੋਂ ਕਿਸੇ ਨੂੰ ਵੀ ਅੰਗਰੇਜ਼ੀ ਦਾ ਪਤਾ ਵੀ ਨਹੀਂ ਸੀ ਤਾਂ ਭਾਰਤ ਸੋਨੇ ਦੀ ਚਿੜੀ ਸੀ। 1910 ਬੁਹਤ ਹੀ ਘੱਟ ਲੋਕਾਂ ਨੂੰ ਅੰਗਰੇਜ਼ੀ ਬਾਰੇ ਪਤਾ ਸੀ ਪਰ ਭਾਰਤੀ ਰੁਪਇਆ ਡਾਲਰ ਦੇ ਮੁਕਾਬਲੇ ਬਹੁਤ ਮਜ਼ਬੂਤ ਸੀ।
ਅੱਜ ਤਾਂ ਸਾਡਾ ਸਾਰਾ ਜੋਰ ਅੰਗਰੇਜ਼ੀ ਸਿੱਖਣ ਤੇ ਲੱਗਾ ਹੈ ਤੇ ਭਾਰਤ ਵਿੱਚ ਬਹੁਤ ਸਾਰਿਆਂ ਨੂੰ ਹੁਣ ਤਾਂ ਬਹੁਤ ਵਧੀਆਂ ਅੰਗਰੇਜ਼ੀ ਬੋਲਣੀ, ਲਿਖਣੀ, ਅਤੇ ਪੜ੍ਹਨੀ ਵੀ ਆਉਂਦੀ ਹੈ ਤਾਂ ਵੀ ਸਾਡਾ ਰੁਪਇਆ ਡਾਲਰ ਦੇ ਮੁਕਾਬਲੇ ਬਹੁਤ ਕਮਜ਼ੋਰ ਹੋ ਗਿਆ ਹੈ।
ਇਸ ਤੋਂ ਸਾਬਤ ਹੁੰਦਾ ਹੈ ਪੁਰਾਣੇ ਸਮੇਂ ਵਿੱਚ ਜਦੋਂ ਅਸੀਂ ਆਪਣੀ ਮਾ-ਬੋਲੀ ਨੂੰ ਤਰਜੀਹ ਦਿੰਦੇ ਸੀ ਤਾਂ ਅਸੀਂ ਆਰਥਿਕ ਪੱਖੋਂ ਮਜ਼ਬੂਤ ਸੀ ਪਰ ਅੱਜ ਜਦੋਂ ਅਸੀਂ ਆਪਣੀ ਮਾ-ਬੋਲੀ ਛੱਡ ਕੇ ਵਿਦੇਸ਼ੀ ਭਾਸ਼ਾ ਮਗਰ ਭੱਜੇ ਫਿਰਦੇ ਹਾਂ ਤਾ ਅਸੀਂ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੋ ਗਏ ਹਾਂ।
3. ਮਾਨਸਿਕ ਵਿਕਾਸ ਅਤੇ ਸਮਝ (Cognitive Development): ਮਨੋਵਿਗਿਆਨਕ ਖੋਜਾਂ ਅਨੁਸਾਰ, ਜਦੋਂ ਬੱਚਾ ਆਪਣੀ ਮਾਂ-ਬੋਲੀ ਵਿੱਚ ਪੜ੍ਹਦਾ ਹੈ, ਤਾਂ ਉਸ ਦਾ ਦਿਮਾਗ 'Concept' (ਧਾਰਨਾ) ਨੂੰ ਤੇਜ਼ੀ ਨਾਲ ਸਮਝਦਾ ਹੈ। ਜੇਕਰ ਉਹ ਕਿਸੇ ਦੂਜੀ ਭਾਸ਼ਾ ਵਿੱਚ ਪੜ੍ਹਦਾ ਹੈ, ਤਾਂ ਉਸ ਦਾ ਅੱਧਾ ਧਿਆਨ ਪਹਿਲਾਂ ਉਸ ਭਾਸ਼ਾ ਦੇ ਸ਼ਬਦਾਂ ਨੂੰ ਸਮਝਣ ਵਿੱਚ ਲੱਗ ਜਾਂਦਾ ਹੈ, ਜਿਸ ਕਾਰਨ ਵਿਸ਼ੇ ਦੀ ਸਮਝ ਅਧੂਰੀ ਰਹਿ ਜਾਂਦੀ ਹੈ।
4. ਯੂਨੈਸਕੋ (UNESCO) ਦੀ ਰਿਪੋਰਟ: ਯੂਨੈਸਕੋ ਨੇ ਕਈ ਵਾਰ ਆਪਣੀਆਂ ਰਿਪੋਰਟਾਂ ਵਿੱਚ ਕਿਹਾ ਹੈ ਕਿ ਦੁਨੀਆ ਭਰ ਵਿੱਚ ਬੱਚਿਆਂ ਨੂੰ ਘੱਟੋ-ਘੱਟ ਪ੍ਰਾਇਮਰੀ ਪੱਧਰ (Primary Level) ਤੱਕ ਦੀ ਸਿੱਖਿਆ ਮਾਂ-ਬੋਲੀ ਵਿੱਚ ਹੀ ਦੇਣੀ ਚਾਹੀਦੀ ਹੈ। ਇਹ ਬੱਚੇ ਦੀ ਆਤਮ-ਵਿਸ਼ਵਾਸ ਅਤੇ ਸਿੱਖਣ ਦੀ ਸਮਰੱਥਾ ਨੂੰ 30% ਤੋਂ 40% ਤੱਕ ਵਧਾ ਦਿੰਦਾ ਹੈ।
ਇਸ ਤੋਂ ਇਲਾਵਾ ਯੂਨੇਸਕੋ ਦੀ ਰਿਪੋਰਟ ਅਨੁਸਾਰ ਜਿਹੜੇ ਬੱਚੇ ਵਿਦੇਸ਼ੀ ਭਾਸ਼ਾ ਵਿੱਚ ਪੜਦੇ ਹਨ ਉਹਨਾਂ ਦੇ ਸਕੂਲ ਛੱਡਣ ਦੀ ਦਰ (Dropout rate) 20-30% ਜ਼ਿਆਦਾ ਹੁੰਦੀ ਹੈ। ਇਸ ਦਾ ਕਾਰਨ ਭਾਸ਼ਾ ਦੀ ਸਮਝ ਨਾ ਆਉਣਾ ਅਤੇ ਪੜ੍ਹਾਈ ਦਾ ਬੋਝ ਮਹਿਸੂਸ ਹੋਣਾ ਹੈ
5. ਵਿਕਸਿਤ ਦੇਸ਼ਾਂ ਦੀ ਉਦਾਹਰਣ: ਜੇਕਰ ਅਸੀਂ ਦੁਨੀਆ ਦੇ ਸਭ ਤੋਂ ਵਿਕਸਿਤ ਦੇਸ਼ਾਂ 'ਤੇ ਨਜ਼ਰ ਮਾਰੀਏ, ਤਾਂ ਉਹ ਆਪਣੀ ਮਾਂ-ਬੋਲੀ ਵਿੱਚ ਹੀ ਕੰਮ ਕਰਦੇ ਹਨ:
ਜਪਾਨ: ਸਾਰੀ ਸਿੱਖਿਆ ਅਤੇ ਤਕਨਾਲੋਜੀ ਜਪਾਨੀ ਵਿੱਚ ਹੈ।
ਜਰਮਨੀ: ਇੰਜਨੀਅਰਿੰਗ ਅਤੇ ਵਿਗਿਆਨ ਦੀ ਪੜ੍ਹਾਈ ਜਰਮਨ ਵਿੱਚ ਹੁੰਦੀ ਹੈ।
ਚੀਨ: ਦੁਨੀਆ ਦੀ ਵੱਡੀ ਆਰਥਿਕਤਾ ਹੋਣ ਦੇ ਬਾਵਜੂਦ ਉਹ ਚੀਨੀ ਭਾਸ਼ਾ ਨੂੰ ਹੀ ਪਹਿਲ ਦਿੰਦੇ ਹਨ। ਇਨ੍ਹਾਂ ਦੇਸ਼ਾਂ ਨੇ ਸਾਬਤ ਕੀਤਾ ਹੈ ਕਿ ਤਰੱਕੀ ਲਈ ਅੰਗਰੇਜ਼ੀ ਲਾਜ਼ਮੀ ਨਹੀਂ, ਸਗੋਂ ਆਪਣੀ ਭਾਸ਼ਾ ਵਿੱਚ ਮੁਹਾਰਤ ਲਾਜ਼ਮੀ ਹੈ।
6. ਭਾਵਨਾਤਮਕ ਬੁੱਧੀ (Emotional Intelligence) : ਮਾਂ-ਬੋਲੀ ਸਿਰਫ਼ ਸ਼ਬਦਾਂ ਦਾ ਸਮੂਹ ਨਹੀਂ ਹੁੰਦੀ, ਇਹ ਸਾਡੇ ਸੱਭਿਆਚਾਰ ਅਤੇ ਇਤਿਹਾਸ ਨਾਲ ਜੁੜੀ ਹੁੰਦੀ ਹੈ। ਆਪਣੀ ਭਾਸ਼ਾ ਤੋਂ ਦੂਰ ਹੋਣ ਵਾਲਾ ਵਿਅਕਤੀ ਅਕਸਰ ਆਪਣੀ ਜੜ੍ਹਾਂ ਅਤੇ ਪਰਿਵਾਰਕ ਕਦਰਾਂ-ਕੀਮਤਾਂ ਤੋਂ ਵੀ ਦੂਰ ਹੋ ਜਾਂਦਾ ਹੈ, ਜਿਸ ਨਾਲ ਸਮਾਜਿਕ ਰਿਸ਼ਤਿਆਂ ਵਿੱਚ ਕਮੀ ਆਉਂਦੀ ਹੈ।
7. ਬਹੁ-ਭਾਸ਼ਾਈ ਹੋਣ ਦਾ ਫਾਇਦਾ (Multilingual Advantage): ਇਹ ਇੱਕ ਮਿੱਥ ਹੈ ਕਿ ਮਾਂ-ਬੋਲੀ ਸਿੱਖਣ ਨਾਲ ਦੂਜੀ ਭਾਸ਼ਾ ਨਹੀਂ ਆਵੇਗੀ। ਅਸਲ ਵਿੱਚ, ਜੋ ਬੱਚਾ ਆਪਣੀ ਮਾਂ-ਬੋਲੀ ਵਿੱਚ ਮਾਹਿਰ ਹੁੰਦਾ ਹੈ, ਉਹ ਕਿਸੇ ਵੀ ਦੂਜੀ ਵਿਦੇਸ਼ੀ ਭਾਸ਼ਾ (ਜਿਵੇਂ ਅੰਗਰੇਜ਼ੀ) ਨੂੰ ਬਹੁਤ ਜਲਦੀ ਸਿੱਖ ਲੈਂਦਾ ਹੈ ਕਿਉਂਕਿ ਉਸ ਦਾ ਭਾਸ਼ਾਈ ਆਧਾਰ (Linguistic Base) ਮਜ਼ਬੂਤ ਹੁੰਦਾ ਹੈ।
ਕੁਝ ਮਹਾਨ ਬੰਦੇ ਕੀ ਸੋਚ ਦੇ ਹਨ ਮਾਂ-ਬੋਲੀ ਬਾਰੇ ਇਸ ਉੱਪਰ ਵੀ ਇੱਕ ਝਾਤ ਮਾਰ ਲਈਏ: -
ਨੈਲਸਨ ਮੰਡੇਲਾ: "ਜੇਕਰ ਤੁਸੀਂ ਕਿਸੇ ਵਿਅਕਤੀ ਨਾਲ ਉਸ ਭਾਸ਼ਾ ਵਿੱਚ ਗੱਲ ਕਰਦੇ ਹੋ ਜੋ ਉਹ ਸਮਝਦਾ ਹੈ, ਤਾਂ ਉਹ ਉਸਦੇ ਦਿਮਾਗ ਤੱਕ ਪਹੁੰਚਦੀ ਹੈ। ਜੇਕਰ ਤੁਸੀਂ ਉਸ ਨਾਲ ਉਸਦੀ ਮਾਂ ਬੋਲੀ ਵਿੱਚ ਗੱਲ ਕਰਦੇ ਹੋ, ਤਾਂ ਉਹ ਉਸਦੇ ਦਿਲ ਤੱਕ ਪਹੁੰਚਦੀ ਹੈ।"
ਮਹਾਤਮਾ ਗਾਂਧੀ: "ਮੈਂ ਆਪਣੀ ਮਾਂ ਬੋਲੀ ਨੂੰ ਮਾਂ ਦੇ ਦੁੱਧ ਵਾਂਗ ਪਿਆਰ ਕਰਦਾ ਹਾਂ। ਬੱਚੇ ਦੇ ਮਾਨਸਿਕ ਵਿਕਾਸ ਲਈ ਮਾਂ ਬੋਲੀ ਓਨੀ ਹੀ ਜ਼ਰੂਰੀ ਹੈ ਜਿੰਨੀ ਸਰੀਰਕ ਵਿਕਾਸ ਲਈ ਮਾਂ ਦਾ ਦੁੱਧ।"
ਰਬਿੰਦਰਨਾਥ ਟੈਗੋਰ: "ਮਾਂ ਬੋਲੀ ਸਿੱਖਿਆ ਦਾ ਉਹ ਮਾਧਿਅਮ ਹੈ, ਜਿਸ ਰਾਹੀਂ ਬੱਚਾ ਸਭ ਤੋਂ ਪਹਿਲਾਂ ਦੁਨੀਆ ਨੂੰ ਸਮਝਦਾ ਹੈ। ਜਿਵੇਂ ਮਾਂ ਦਾ ਦੁੱਧ ਬੱਚੇ ਦੇ ਸਰੀਰ ਲਈ ਜ਼ਰੂਰੀ ਹੈ, ਉਵੇਂ ਹੀ ਮਾਂ ਬੋਲੀ ਉਸਦੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ।"
ਸੁਆਮੀ ਵਿਵੇਕਾਨੰਦ: "ਜੇਕਰ ਤੁਸੀਂ ਕਿਸੇ ਰਾਸ਼ਟਰ ਨੂੰ ਤਬਾਹ ਕਰਨਾ ਚਾਹੁੰਦੇ ਹੋ, ਤਾਂ ਉਸਦੀ ਭਾਸ਼ਾ ਖੋਹ ਲਵੋ। ਭਾਸ਼ਾ ਹੀ ਕਿਸੇ ਕੌਮ ਦੀ ਸੰਸਕ੍ਰਿਤੀ ਅਤੇ ਵਿਚਾਰਾਂ ਦੀ ਵਾਹਕ ਹੁੰਦੀ ਹੈ।"
ਗੁਸਤਾਵੋ ਏਦੋਲਫ਼ੋ ਬੈਕਰ (ਸਪੇਨੀ ਕਵੀ): "ਭਾਸ਼ਾ ਉਹ ਰੇਸ਼ਮੀ ਧਾਗਾ ਹੈ ਜੋ ਇੱਕ ਪੀੜ੍ਹੀ ਦੇ ਅਨੁਭਵਾਂ ਨੂੰ ਦੂਜੀ ਪੀੜ੍ਹੀ ਨਾਲ ਜੋੜਦਾ ਹੈ।"
ਪ੍ਰੋ. ਮੋਹਨ ਸਿੰਘ (ਪੰਜਾਬੀ ਕਵੀ): "ਮਾਂ ਬੋਲੀ ਉਹ ਬੋਲੀ ਹੈ ਜਿਸ ਵਿੱਚ ਮਨੁੱਖ ਸੁਪਨੇ ਵੇਖਦਾ ਹੈ ਅਤੇ ਆਪਣੇ ਦੁੱਖ-ਸੁਖ ਸਭ ਤੋਂ ਸਹਿਜ ਢੰਗ ਨਾਲ ਪ੍ਰਗਟ ਕਰ ਸਕਦਾ ਹੈ।"
ਪੰਜਾਬੀ ਭਾਸ਼ਾ ਦਾ ਦੁਨੀਆ ਵਿੱਚ ਰੈਂਕ (Global Ranking):
ਤੁਸੀਂ ਇਹ ਤੱਥ ਜ਼ਰੂਰ ਸ਼ਾਮਲ ਕਰੋ ਕਿ ਪੰਜਾਬੀ ਕੋਈ ਛੋਟੀ-ਮੋਟੀ ਬੋਲੀ ਨਹੀਂ ਹੈ:
- ਦੁਨੀਆ ਵਿੱਚ: ਪੰਜਾਬੀ ਦੁਨੀਆ ਦੀਆਂ ਲਗਭਗ 7,000 ਭਾਸ਼ਾਵਾਂ ਵਿੱਚੋਂ 10ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।
- ਕੈਨੇਡਾ/ਇੰਗਲੈਂਡ: ਕੈਨੇਡਾ ਵਿੱਚ ਇਹ ਤੀਜੀ ਅਤੇ ਇੰਗਲੈਂਡ ਵਿੱਚ ਇਹ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।
ਪੰਜਾਬੀ ਸਿਰਫ਼ ਇੱਕ ਬੋਲੀ ਨਹੀਂ, ਸਗੋਂ ਇਹ ਇੱਕ ਅਮੀਰ ਸੱਭਿਆਚਾਰ, ਸੰਗੀਤ (ਭੰਗੜਾ/ਗਿੱਧਾ) ਅਤੇ ਸੂਫ਼ੀਵਾਦ ਦੀ ਵਾਹਕ ਹੈ। ਦੁਨੀਆ ਭਰ ਦੇ ਸੰਗੀਤ ਉਦਯੋਗ ਵਿੱਚ ਪੰਜਾਬੀ ਸ਼ਬਦਾਂ ਦਾ ਬਹੁਤ ਪ੍ਰਭਾਵ ਹੈ।
ਗੁਰਬਾਣੀ:- ਧੁਰ ਦੀ ਬਾਣੀ ਪੰਜਾਬੀ ਭਾਸ਼ਾ ਦੇ ਹੀ ਇੱਕ ਰੂਪ ਗੁਰਮੁਖੀ ਵਿੱਚ ਲਿਖੀ ਗਈ ਹੈ ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ।
ਜੇਕਰ ਮੈਂ ਬਾਕੀ ਸਾਰੇ ਉੱਪਰ ਦਿੱਤੇ ਵਿਚਾਰਾਂ ਨੂੰ ਇੱਕ ਪਾਸੇ ਰੱਖ ਕੇ ਆਪਣੀ ਆਮ ਸੋਚ (Common-Sense) ਨਾਲ ਵੀ ਸੋਚਾਂ ਤਾਂ ਮੇਰੀ ਸੋਚ ਕਹਿੰਦੀ ਹੈ ਕਿ ਜਦੋਂ ਬੱਚਾ ਆਪਣੀ ਮਾਂ ਦੇ ਗਰਭ ਵਿੱਚ ਹੁੰਦਾ ਹੈ ਤਾਂ ਉਸਦੀ ਮਾਂ ਉਸ ਨਾਲ ਆਪਣੀ ਮਾਂ-ਬੋਲੀ ਵਿੱਚ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਤੇ ਜਦੋਂ ਤੱਕ ਬੱਚਾ ਸਕੂਲ ਜਾਣਾ ਸ਼ੁਰੂ ਨਹੀਂ ਕਰਦਾ ਤਾਂ ਉਦੋਂ ਤੱਕ ਉਸਦਾ ਸਾਰਾ ਮਾਨਸਿਕ ਵਿਕਾਸ ਜਿਆਦਾ ਤਰ ਉਸਦੀ ਮਾਂ ਬੋਲੀ ਵਿੱਚ ਹੀ ਹੁੰਦਾ ਹੈ।
ਫਿਰ ਤੁਸੀਂ ਆਪ ਸੋਚੋ ਬੱਚਾ ਕਦੋਂ ਜਿਆਦਾ ਸਿੱਖੇਗਾ? ਬੱਚਾ ਉਦੋਂ ਜਿਆਦਾ ਸਿੱਖੇਗਾ ਜਦੋਂ ਉਹ ਆਪਣੀ ਮਾਂ-ਬੋਲੀ ਵਿੱਚ ਸਿੱਖੇਗਾ। ਕਿਉਂਕਿ ਮਾਂ ਬੋਲੀ ਨਾਲ ਅਸੀਂ ਧੁਰ ਅੰਦਰੋਂ ਆਪਣੀ ਰੂਹ ਤੋਂ ਜੁੜ ਚੁੱਕੇ ਹੁੰਦੇ ਹਨ।
ਸਿੱਟਾ (Conclusion) :- ਜਿਹੜੀਆਂ ਕੌਮਾਂ ਆਪਣੀ ਮਾਂ-ਬੋਲੀ ਨੂੰ ਭੁੱਲ ਜਾਂਦੀਆਂ ਹਨ ਉਹਨਾਂ ਦਾ ਨਾਮੋ ਨਿਸ਼ਾਨ ਦੁਨੀਆਂ ਵਿੱਚੋਂ ਖਤਮ ਹੋ ਜਾਂਦਾ ਹੈ। ਪੰਜਾਬੀਆਂ ਲਈ ਵੀ ਅਸਲ ਤਰੱਕੀ ਦਾ ਰਾਹ ਅੰਗਰੇਜ਼ੀ ਨਹੀਂ ਸਗੋਂ ਪੰਜਾਬੀ ਹੈ ਬਸ ਸੋਚ ਬਦਲਣ ਦੀ ਲੋੜ ਹੈ। ਸਭ ਕੁਝ ਆਪਣੇ ਆਪ ਸਾਫ-ਸਾਫ ਦਿਸਣ ਲੱਗ ਪਵੇਗਾ।
ਜੇਕਰ ਆਪ ਪਾਸ ਪੰਜਾਬ ਮਾਂ ਬੋਲੀ ਬਾਰੇ ਕੁਝ ਹੋਰ ਗਿਆਨ ਹੈ ਤਾਂ ਉਸਦੇ ਚਾਣਨਾ ਪਾਉਣ ਦੀ ਕ੍ਰਿਪਾਲਤਾ ਕਰਨੀ ਜੀ।
ਤੁਸੀਂ ਮਾ-ਬੋਲੀ ਬਾਰੇ ਹੋਰ ਜਿਆਦਾ ਪੜਨਾ ਚਾਹੁੰਦੇ ਹਨ ਤਾਂ ਹੇਠ ਲਿਖੇ ਲਿੰਕ ਆਪ ਦੀ ਕਾਪੀ ਸਹਾਇਤਾ ਕਰਨਗੇ।
ਯੂਨੈਸਕੋ (UNESCO) ਮਾਂ-ਬੋਲੀ ਵਿੱਚ ਸਿੱਖਿਆ ਦੇ ਫਾਇਦੇ ਲਿੰਕ:


No comments:
Post a Comment